Date: July 12, 2021
Modi College wins First and Third Positions in National Quiz Competition
The post-graduate department of Commerce, Multani Mal Modi College, Patiala secured first and third positions respectively in Online National level Quiz Competition organized by Guru Nanak Girls College, Yamuna Nagar, Haryana. The Dean and Head of Commerce Department Prof. Neena Sareen told that two teams of students, first team comprising Rajan Satia, Kanika and Harmandeep Kaur and Second team comprising Atul Garg and Dhruv Singla bagged first and third positions respectively. In this competition 109 students from various educational institutions participated.
College Principal Dr. Khushvinder Kumar congratulated the dedicated faculty of the Commerce Department and the winners of the competition. He said that our emphasis is on preparing the students for bright future in the area of commerce and trade according to industry needs.
 
ਮਿਤੀ: 12 ਜੁਲਾਈ, 2021
ਮੋਦੀ ਕਾਲਜ ਨੇ ਜਿੱਤਿਆ ਰਾਸ਼ਟਰੀ ਕੁਇੱਜ਼ ਮੁਕਾਬਲੇ ਵਿੱਚ ਪਹਿਲਾ ਤੇ ਤੀਜਾ ਸਥਾਨ
ਮੁਲਤਾਨੀ ਮੱਲ ਮੋਦੀ ਕਾਲਜ ਦੇ ਪੋਸਟ-ਗ੍ਰੈਜੂਏਟ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਦੀਆਂ ਦੋ ਟੀਮਾਂ ਨੇ ਬੀਤੇ ਦਿਨੀਂ ਗੁਰੂ ਨਾਨਕ ਗਰਲਜ਼ ਕਾਲਜ, ਯਮੁਨਾਨਗਰ, ਹਰਿਆਣਾ ਦੇ ਵਣਜ ਵਿਭਾਗ ਵੱਲੋਂ ਆਯੋਜਿਤ ਕਰਵਾਏ ਗਏ ਰਾਸ਼ਟਰੀ ਪੱਧਰ ਦੇ ਕੁਇੱਜ਼ ਮੁਕਾਬਲਿਆਂ ਵਿੱਚ ਪਹਿਲਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਮਰਸ ਵਿਭਾਗ ਦੇ ਡੀਨ ਤੇ ਮੁਖੀ ਪ੍ਰੋ. ਨੀਨਾ ਸਰੀਨ ਅਨੁਸਾਰ ਵਿਭਾਗ ਦੇ ਵਿਦਿਆਰਥੀਆਂ ਦੀ ਪਹਿਲੀ ਟੀਮ ਜਿਸ ਵਿੱਚ ਰਾਜਨ ਸੇਤੀਆ, ਕਨਿਕਾ ਅਤੇ ਹਰਮਨਦੀਪ ਕੌਰ ਅਤੇ ਦੂਜੀ ਟੀਮ ਜਿਸ ਵਿੱਚ ਅਤੁਲ ਗਰਗ ਅਤੇ ਧਰੁਵ ਸਿੰਗਲਾ ਨੇ ਕਾਰਮਸ ਦੇ ਖੇਤਰ ਵਿੱਚ ਨਵੀਆਂ ਧਾਰਨਾਵਾਂ, ਥਿਊਰੀਆਂ ਅਤੇ ਤਕਨੀਕਾਂ ਤੇ ਆਧਾਰਿਤ ਇਸ ਕੁਇੱਜ਼ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਕਾਲਜਾਂ ਦੇ 109 ਵਿਦਿਆਰਥੀਆਂ ਵਿੱਚੋਂ ਪਹਿਲਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਵਿਭਾਗ ਦੇ ਸਮਰਪਿਤ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਨੂੰ ਕਾਰਮਸ ਤੇ ਵਪਾਰ ਦੇ ਖੇਤਰ ਵਿੱਚ ਉੱਜਵਲ ਭਵਿੱਖ ਲਈ ਸੁਚੱਜੇ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ।